ਅਨੁਬੰਧ ਵਿਚਲੀ ਸੋਜਸ਼ ਨੂੰ ਅਪੈੱਨਡਅਸਾਇਟਿਸ ਕਿਹਾ ਜਾਂਦਾ ਹੈ| ਅਨੁਬੰਧ ਇਕ ਛੋਟੀ ਜਿਹੀ ਟਿਊਬ ਹੈ, ਇਸ ਨੂੰ ਇਵੇਂ ਵੀ ਕਿਹਾ ਜਾ ਸਕਦਾ ਹੈ, ਜਿਵੇਂ ਕਿ ਕੋਈ ਆਰਗਨ ਵੱਡੀ ਆਂਤ ਨਾਲ ਜੁੜਿਆ ਹੋਵੇ| ਇਸ ਸਥਿਤੀ ਦਾ ਮੁੱਖ ਕਾਰਣ ਅਨੁਬੰਧ ਵਿਚਲੀ ਰੁਕਾਵਟ ਹੈ| ਇਸ ਰੁਕਾਵਟ ਕਾਰਣ ਦਬਾਅ ਅਤੇ ਸੋਜਸ਼ ਹੋ ਜਾਂਦੀ ਹੈ| ਅਪੈੱਨਡਅਸਾਇਟਿਸ ਕਿਸੇ ਵੀ ਉਮਰ ਵਿਚ ਹੋ ਜਾਂਦਾ ਹੈ ਪਰ ਇਹ ਬੱਚਿਆਂ ਅਤੇ ਜਵਾਨਾਂ ਵਿਚ ਬਹੁਤ ਹੀ ਆਮ ਰੋਗ ਹੈ|
ਹਵਾਲੇ:
http://www.betterhealth.vic.gov.au/bhcv2/bhcarticles.nsf/pages/Appendicitis
http://www.nlm.nih.gov/medlineplus/ency/article/000256.htm
http://www.nlm.nih.gov/medlineplus/appendicitis.html
http://www.nhs.uk/Conditions/Appendicitis/Pages/Introduction.aspx
ਅਪੈੱਨਡਅਸਾਇਟਿਸ ਦੇ ਸਹੀ ਕਾਰਣਾਂ ਦਾ ਹਾਲੇ ਤੱਕ ਪਤਾ ਨਹੀਂ ਚਲ ਪਾਇਆ| ਹਾਲਾਂਕਿ ਇਹ ਅਪੈੱਨਡਿਕਸ ਦੇ ਅੰਦਰ ਹੋਈ ਰੁਕਾਵਟ ਨਾਲ ਸੰਬੰਧਿਤ ਹੈ| ਇਹ ਰੁਕਾਵਟ, ਮਲ ਦੇ ਛੋਟੇ ਟੁਕੜੇ, ਬਾਹਰਲੇ ਪਦਾਰਥਾਂ ਜਾਂ ਸੰਕ੍ਰਮਣ ਕਾਰਣ ਹੁੰਦੀ ਹੈ|
References: http://www.nhs.uk
ਨਿਦਾਨ ਵਿੱਚ ਚੰਗੀ ਸਰੀਰਕ ਪ੍ਰੀਖਿਆ ਅਤੇ ਲੱਛਣ ਬਾਰੇ ਧਿਆਨ ਨਾਲ ਕੀਤਾ ਗਿਆ ਵਿਚਾਰ ਸ਼ਾਮਿਲ ਹੈ| ਜੇਕਰ ਇਸ ਦੀ ਜਾਂਚ ਸਹੀ ਨਹੀਂ ਹੁੰਦੀ ਤਾਂ ਪ੍ਰਯੋਗਸ਼ਾਲਾ ਟੈਸਟ ਅਤੇ ਅਲਟਰਾਸਾਉਂਡ ਜਾਂ ਸੀ.ਟੀ ਸਕੈਨ ਕੀਤਾ ਜਾ ਸਕਦਾ ਹੈ|
ਹਵਾਲੇ: http://www.nlm.nih.gov
ਆਮ ਤੌਰ ’ਤੇ ਅਪੈੱਨਡਅਸਾਇਟਿਸ ਦੇ ਇਲਾਜ ਵਿਚ ਇਸ ਦੀ ਸਰਜਰੀ ਸ਼ਾਮਿਲ ਹੈ| ਇਸ ਪ੍ਰਕਿਰਿਆ ਨੂੰ ਅਪੈੱਨਡਾਇਸੇਕਟਮੀ ਜਾਂ ਅਪੈੱਨਡੀਸੇਕਟਮੀ ਨਾਂ ਨਾਲ ਜਾਣਿਆ ਜਾਂਦਾ ਹੈ| ਅਪੈੱਨਡਿਕਸ ਨੂੰ ਲੈਪਅਰੌਸਕਅਪੀ (ਕੀਹੌਲ) ਸਰਜਰੀ ਦੇ ਮਾਧਿਅਮ ਰਾਹੀਂ ਹਟਾਇਆ ਜਾ ਸਕਦਾ ਹੈ|ਇਸ ਪ੍ਰਕਿਰਿਆ ਵਿਚ ਸਰਜਨ ਇਸ ਪਤਲੇ ਜਿਹੇ ਸਾਧਨ (ਲੈਪਅਰੌਸਕੋਪ) ਦਾ ਪ੍ਰਯੋਗ ਕਰਦੇ ਹਨ ਜਿਸ ਨੂੰ ਪੇਟ ਵਿਚ ਇਕ ਨਿੱਕੇ ਜਿਹੇ ਚੀਰੇ (ਕੱਟ) ਦੁਆਰਾ ਅੰਦਰ ਪਾਇਆ ਜਾਂਦਾ ਹੈ| ਹੁਣ ਪੇਟ ਦੇ ਚੀਰੇ ਦੀ ਲੋੜ ਨਹੀਂ ਪੈਂਦੀ|
ਹਵਾਲੇ: http://www.nlm.nih.gov